A Light in the Fog – A Contemporary Collection by Mohinderpal Dhaliwal
A Light in the Fog – A Contemporary Collection by Mohinderpal Dhaliwal
ਧੁੰਦਵਿਚ ਜਗਦੀ ਬੱਤੀ, ਮੋਹਿੰਦਰਪਾਲਧਾਲੀਵਾਲ ਦਾ ਸੱਜਰਾ ਸਮਕਾਲੀ ਸੰਗ੍ਰਹਿ – ਰੂਪ ਢਿੱਲੋਂ
ਅੱਜ ਬਾਹਰ ਕੋਸੀਧੁੱਪ ਸੇਕ ਦੇ ਰਹੀਹੈ। ਬਾਹਰ ਬਗੀਚੇ ਵਿੱਚਤਰ੍ਹਾਂ ਤਰ੍ਹਾਂ ਦੇ ਰੁੱਖ ਬੂਟੇਪੋਲੀ ਪੱਛਮੀ ਪੌਣ ਵਿੱਚ ਫਰਫਰਦੇ ਨੇ।
ਵੰਨ ਸੁਵੰਨਾਹਰੀਆਲ ਅਤੇ ਫੁੱਲਾਂ ਦਾਕਈ ਰੰਗਾਂ ਦਾ ਕਟਕ ਮੈਨੂੰਯਾਦ ਕਰਾਉਂਦਾ ਉਸ ਦਿਹਾੜੇ ਬਾਰੇਜਦ ਮੈਂ ਮੋਹਿੰਦਰਪਾਲ ਸਿੰਘਧਾਲੀਵਾਲ ਦੇ ਘਰ ਗਿਆਸੀ ਅਤੇ ਚੁਪੱਟ ਦਲ੍ਹੀਜ਼ਰਾਹੀਂ ਉਨ੍ਹਾਂ ਦਾ ਗੁਲਸ਼ਨ ਵੀਇੰਞ ਜਾਪਦਾ ਸੀ।
ਜਿੰਨੇ ਰੰਗਉਸ ਫੁਲਵਾੜੀ ਵਿੱਚੋਂ ਮੈਨੂੰ ਮੁਖਮੂਰ ਕਰ ਰਹੇ ਸਨ, ਉਸ ਤਰ੍ਹਾਂ ਉਨ੍ਹਾਂ ਦੇ ਕਹਾਣੀ ਸੰਗ੍ਰਹਿਵਿੱਚੋਂ ਵਿਸ਼ੇ ਲਿਵ ਲੱਗਾਉਂਦੇ ਹਨ। ਮੋਹਿੰਦਰਪਾਲ ਦਾ ਮੁਸਕਰਾਉਂਦਾ ਮੁਖੜਾਮੈਨੂੰ ਇੱਕ ਤੱਕਣੀ ਵਿੱਚਹੀ ਕੀਲ ਦਿੰਦਾ ਜਿੰਞਹੀ ਉਸ ਦਾ ਲਿਖਣਵਾਲ਼ਾ ਤਰੀਕਾ ਹਰ ਪਾਠਕ ਨੂੰਆਪ
ਣੇ ਨਾਲ਼ ਜੋੜ ਕੇਇੱਕ ਖੂਬਸੂਰਤ ਅਤੇ ਕ੍ਰਿਤਾਰਥ ਯਾਤਰੇਉੱਤੇ ਲੈ ਜਾਂਦਾ ਹੈ।ਧਾਲੀਵਾਲ਼ ਸਾਹਿਬ ਯਥਾਰਥਵਾਦ ਕਥੇ ਦਾ ਖ਼ਾਸਉਤਪਾਦਕ ਹੈ। ਯਥਾਰਥਵਾਦ ਅਤੇਤਾਰੀਖੀ ਕਹਾਣੀ ਦਾ ਉਸਤਾਦੀ ਮਖਦੂਮਹੈ, ਖ਼ਾਸ ਕਰ ਨਾਵਲਾਂਦਾ। ਧੁੰਦ ਵਿੱਚ ਜਗਦੀਬੱਤੀ ਉਸ ਦਾ ਸੱਜਰਾਸੰਗ੍ਰਹਿ ਹੈ ਅਤੇ ਮੈਂਪਹਿਲੀ ਵਾਰੀ ਉਸ ਦੀਆਂਕਹਾਣੀਆਂ ਪੜ੍ਹੀਆਂ ਹਨ।
ਹੁਣ ਤੀਕਰ ਉਨ੍ਹਾਂਨੇ ਬਾਰਾਂ ਨਾਵਲ, ਚਾਰ ਅਨੁਵਾਦ ਅਤੇਤਿੰਨ ਹੋਰ ਸੰਗ੍ਰਹਿ ਸੰਸਾਰਨੂੰ ਦਿੱਤੇ ਹਨ। ਹਥਲਾ ਸੰਗ੍ਰਹਿਵਿੱਚ ਇੱਕੀ ਕਹਾਣੀਆਂ ਹਨ, ਵੱਖ ਵੱਖ ਸ਼ੈਲੀ ਅਤੇਕਾਲ ਰੂਪ ਵਿੱਚ ਲਿਖੀਆਂ।ਕਈ ਜਣੀਆਂ ਕਰਾਇਆ ‘ਚ ਲਿਖੀਆਂ ਗਈਆਂ, ਪਰ ਅੱਧ ਤੋਂ ਸ਼ਾਇਦਜ਼ਿਆਦੀਆਂ ਕਥਾਕਾਰ ਦੇ ਪੱਖ ਤੋਂਪੇਸ਼ ਕੀਤੀਆਂ ਹਨ। ਇਸ ਲਈਸੰਗ੍ਰਹਿ ਵਿੱਚ ਵਿਿਵਧਤਾ ਹੈਅਤੇ ਇਸ ਲਈ ਰੋਚਕਤਰੀਕੇ ਨਾਲ਼ ਪੜ੍ਹਨ ਵਾਲ਼ੇਨੂੰ ਆਪਣੇ ਨਾਲ਼ ਜੋੜਕੇ ਰੱਖਦੀਆਂ ਹਨ। ਤਕਰੀਬਨ ਹਰਕਹਾਣੀ ਵਿੱਚ ਸਮਾਜ ਸੰਬੰਧੀਸਨੇਹਾ ਹੈ ਅਤੇ ਪੜ੍ਹਨਵਾਲ਼ੇ ਨੂੰ ਡੂੰਘੀ ਸੋਚਨਾਲ਼ ਆਪਣੇ ਅਮਲ਼ਾਂ ਅਤੇਸਮਾਜ ਦੇ ਕਰਮ ਫਲਾਂਉੱਤੇ ਸਵਾਲ ਪਾਉਣ ਮਜ਼ਬੂਰਹੋਣਾ ਪੈਣਾ ਹੈ। ਹਰਚੰਗੇ ਲਿਖਾਰੀ ਵਾਂਙ ਧਾਲੀਵਾਲ ਸਮਾਜਸਾਹਮਣੇ ਸ਼ੀਸ਼ਾ ਧਰਦਾ, ਖ਼ਾਸ ਕਰ ਪੰਜਾਬੀਸਮਾਜ ਦੇ ਨੁਕਸਾਂ ਉੱਤੇ।ਪਰ ਸਿਰਫ਼ ਪੰਜਾਬੀ ਸਮਾਜ ਦੇ ਹਾਲਾਤਉੱਤੇ ਨਹੀਂ; ਪਰ ਸਾਰੀ ਦੁਨੀਆਦੇ ਦੁੱਖਾਂ ਸੁੱਖਾਂ ਉੱਤੇ।
ਮਿਸਾਲ ਹੈ ਸੰਗ੍ਰਹਿ ਦੇਸਿਰਨਾਵੇ ਵਾਲ਼ੀ ਕਹਾਣੀ, ਧੁੰਦ ਵਿੱਚ ਜਾਗਦੀਬੱਤੀ, ਜੋ ਅਫ਼ਰੀਕਾ ਤੋਂਸਮੁੰਦਰ ਪਾਰ ਕਰਨ ਵਾਲ਼ੇਪਨਾਹੀਆਂ ਬਾਰੇ ਹੈ। ਇਸਵਿੱਚ ਇੱਕ ਪਨਾਹੀ, ਜਿਸਦਾ ਨਾਂ ਨੀਜ਼ਾਰ ਹੈ, ਆਪਣੀ ਧੀ ਬਾਨੇ ਨੂੰਗੁਆਉਂਦਾ, ਕਾਲੇ ਪਾਣੀ ਦੀਡੂੰਘਾਈ ਵਿੱਚ, ਕਿਉਂਕਿ ਉਸ ਦੇ ਲੋਕਆਸਹੀਣ ਹਨ ਅਤੇ ਤਖਤਜਾਂ ਤਖ਼ਤ ’ਚ ਤਰਲੇ ਕਰਦੇਹਨ, ਯੂਰਪ ਦੇ ਕੰਢਾਵਾਂਤੱਕ ਪੁੱਜਣ।
ਦੂਜਿਆਂ ਕਿਦਾਰਾਂ ਦੀ ਗਿਣਤੀ ਵਿੱਚਜੈਨੀ ਅਤੇ ਡੇਵਿਡ ਅਤੇਰਣਜੀਤ ਹਨ। ਜੈਨੀ ਅਤੇਡੇਵਿਡ ਦੀ ਕਹਾਣੀ ਵੀਨੀਜ਼ਾਰ ਅਤੇ ਬਾਨੇ ਵਰਗੀਹੈ, ਕੇਵਲ ਉਨ੍ਹਾਂ ਨੇਜਰਮਨੀ ਤੋਂ ਬਰਤਾਨੀਆ ਤੱਕਪਰਵਾਸ ਕੀਤਾ ਹੈ। ਮੁਖਕਿਦਾਰ ਤਾਂ ਰਣਜੀਤ ਹੈ, ਜਿਸ ਦੀ ਨਜ਼ਰ ਤੋਂਸਾਨੂੰ ਸਭ ਕੁਝ ਦਿੱਸਦਾਹੈ। ਕਹਾਣੀ ਵਿੱਚ ਜ਼ਬਰਦਸਤ ਬਿੰਬਾਵਲੀਹੈ। ਅੰਧਕਾਰ ਕਹਾਣੀ ਦਾ ਵਿਸ਼ਾ ਕੁੜੀਆਂਨੂੰ ਗੁਲਾਮੀ ’ਚ ਰੱਖ ਕੇਉਨ੍ਹਾਂ ਨੂੰ ਵੇਚਣ ਬਾਰੇਹੈ।
ਕੁਝ ਕਹਾਣੀਆਂ ਬਰਤਾਨੀਆਦੇ ਜੜਿਨ ਬਾਰੇ ਹਨ, ਜਿੰਞ ਨਵਾਂ ਬੰਦਾ ( ਸ਼ਰਾਬਦੀ ਨਸ਼ਈ ਬਾਰੇ), ਓਲਡਇਜ਼ ਗੋਲਡ ( ਮਾਪੇ ਨੂੰ ਬਿਮਾਰਖਾਨੇ ’ਚ ਬੁੱਢਾਪੇ ਛੱਡਣਾ ਚਾਹੀਦਾ ਹੈ?), ਬੌਰਨ ਅਗੇਨ ( ਇੱਕਗੋਰੀ ਬਾਰੇ ਜਿਸ ਦਾਨਾਂ ਕਮੀਲਾ ਹੈ) ਅਤੇ ਸੁਧਾਰ ( ਉਪੱਦਰ ’ਤੇ ਬੇਕਾਰੀ ਬਾਰੇ)। ਕੁਝ ਭਾਰਤਵਿੱਚ ਸੈਟ ਕੀਤੀਆਂ ਹਨ, ਜਿੰਞ ਹਰਾਮੀ ( ਇੱਜ਼ਤ ਲੁੱਟਣੀ ਦਾ ਅੰਜਾਮ ਬਾਰੇ) ਕਹਾਣੀ ਹੈ। ਤਰ੍ਹਾਂ ਤਰ੍ਹਾਂਜ਼ਿੰਦਗੀ ਦੇ ਮਸਲੇ ਛੇੜੇਜਾਂਦੇ ਨੇ।
ਬੌਰਨ ਅਗੇਨ ’ਚਅਨਾਥ ਨੂੰ ਮਿਲਦੇ ਹਨ, ਪਹਿਲਾ ਦਿਨ ਵਿੱਚ ਇੰਗਲੈਂਡਦਾ ਫੈਕਟਰੀ ਜੀਵਨ ’ਤੇ ਮੇਜਰ ਵਰਗੇਔਰਤ ਨਾਲ਼ ਗਿੱਦੜ ਕੁੱਟਕਰਨ ਵਾਲ਼ੇ ਮਿਲਦੇ ਨੇ। ਥੋੜੀ ਜਿਹੀਕੁਰਬਾਨੀ ਕਥਾ ਵਿੱਚ ਲਾਪਤੇਹੋਏ ਬੁੱਢੇ ਦੀ ਦਿਮਾਗ਼ ਵਾਲ਼ੀਬਿਮਾਰੀ ਸਾਹਮਣੇ ਆਉਂਦੀ ਹੈ ਜੋ ਸਾਡਾਸਮਾਜ ਲੁਕਾਉਣ ਦੀ ਕੋਸ਼ਿਸ਼ ਕਰਦਾਹੈ।
ਵਾਧੂ ਕਮਰਾ ਵਿੱਚਰਾਜੇਸ ਦੱਸਦਾ ਬਾਹਰ ਕੂੰਜ ਬਣਕੇ ਉਡਾਰੀ ਮਾਰਨ ਨਾਲ਼ ਪਿੱਛੇਕੀ ਗਵਾਚ ਜਾਂਦਾ; ਗੁਆਚੇਪਲ ਵਿੱਚ ਸਟੀਵ ਲਈਦੋ ਇਸਤਰੀਆਂ…ਖ਼ੈਰ ਪੜ੍ਹ ਕੇਵੇਖੋ। ਸੋਲਜਰ ਵਿੱਚ ਜੰਗ ਦਾਨਤੀਜਾ ਕੀ ਹੁੰਦਾ ਸਾਡੇਸਾਹਮਣੇ ਆਉਂਦਾ; ਸੌਦਾ ਵਿੱਚ ਕਿੰਞਭਾਰਤੀ ਬਾਹਰ ਆ ਕੇਕਿਸੇ ਨਾਲ਼ ਵਿਆਹ ਕਰਕਟ ਉਨ੍ਹਾਂ ਨੂੰ ਛੱਡਦੇ ਹੋਰਕਿਸੇ ਵਾਸਤੇ…ਅਤੇ ਸੱਚ ਵਿੱਚਵੀਜ਼ਾ ਲੈਣ ਵਾਸਤੇ ਹੀਵਿਆਹ ਕਰਦੇ ਨੇ। ਸੁਪਨਿਆਂਦੇ ਸਿਵੇ ਵਿੱਚ ਗੋਰੀਆਂਨੂੰ ਕਾਮ ਦੇ ਗੁਲਾਮੀਬਣਾਇਆ ਜਾਂਦਾ ਹੈ।
ਸਾਡੇ ਲੋਕਆਪ ਨੂੰ ਨੇਕ ਸਮਝਦੇਪਰ ਇਹ ਕਹਾਣੀਆਂ ਫ਼ਰੋਲਕੇ ਸਾਡਾ ਅਸਲੀ ਚਿਹਰਾਦਿੱਸਦਾ ਹੈ। ਸੱਚ ਵਿੱਚਸਾਡੇ ਆਪਣੇ ਹੀ ਗੱਦਾਰਾਨੇਹੁੰਦੇ ਨੇ, ਕਿਸੇ ਦੀਭੈਣ, ਕਿਸੇ ਦੀ ਮਾਸੀ, ਕਿਸੇ ਦਾ ਮਾਮਾ। ਇਹਗੱਲ ਮਾਸ ਨਾਲ਼ ਲਟਕਦੇਨਹੁੰ ’ਚ ਸਾਫ਼ ਜਾਪਦੀਹੈ। ਨਾਲ਼ ਪੀੜ੍ਹੀ ਤੋਂਪੀੜ੍ਹੀ, ਮੁਲਕ ਤੋਂ ਮੁਲਕਵਿੱਚ ਬਹੁਤ ਫ਼ਰਕ ਹੁੰਦਾਹੈ, ਖਿਆਲਾਂ ’ਚ ਅਤੇ ਸੋਚਾਂਵਿੱਚ। ਇੰਞ ਹੀ ਰਿਸ਼ਤਿਆਂਦੀ ਮਹਿਕ ’ਚ ਪਤਾ ਲੱਗਦਾਹੈ।
ਸਾਕੀ ਵਿੱਚ ਫੇਰਸ਼ਰਾਬ ਦਾ ਮਾਮਲਾ ਆਉਂਦਾਹੈ ਅਤੇ ਅਜੇ ਉਹਠੀਕ ਹਨ ਵਿੱਚ ਜ਼ਾਤਪਾਤ ਦਾ ਹਾਲ ਦਿੱਸਦਾਹੈ। ਸਾਡੇ ਲੋਕ ਦਿਖਾਵਾਦੇ ਗੁਲਾਮ ਹਨ ਅਤੇ ਇਸਦਾ ਨਤੀਜਾ ਵੀ ਰਬੜ ਦੀਮੋਹਰ ਵਿੱਚ ਪੇਸ਼ ਹੈ, ਅਤੇ ਅਸੀਂ ਕਦੋਂ ਬਦਲਾਂਗੇਵਿੱਚ ਵੀ। ਅਤੇ ਗ਼ਲਤਫ਼ੈਸਲੇ ਵੀ ਗ਼ਲਤ ਨਤੀਜੇਕਰਵਾਉਂਦੇ ਹਨ ਜਿੰਞ ਪਛਤਾਵਾਵਿੱਚ ਜਾਪਦਾ ਹੈ।
ਤਰ੍ਹਾਂ ਤਰ੍ਹਾਂ ਦੇ ਵਿਸ਼ੇ ਅਤੇਕੁਝ ਇੱਕ ਦੂਜੇ ਤੋਂਅਲੱਗ ਬਿਆਨੀਆ ਵਿੱਚ ਕਹਾਣੀਆਂ ਪੇਸ਼ਕੀਤੀਆਂ ਹਨ। ਪਰ ਕਹਾਣੀਦਿਲਚਸਪ ਹੈ ਅਤੇ ਸਮਾਜਦੇ ਮਸਲੇ ਪਿਆਰ ਅਤੇਧਿਆਨ ਨਾਲ਼ ਪੇਸ਼ ਕੀਤੇਹਨ। ਕਹਾਣੀਆਂ ਪਰਵਾਹ ਰਫ਼ਤਾਰ ਨਾਲ਼ ਚਲਦੀਆਂ ਅਤੇਪੰਜਾਬੀ ਬੋਲ਼ੀ ਨੂੰ ਭਲੀ ਭਾਂਤਨਾਲ਼ ਵਰਤਿਆ ਹੈ।
ਹੋ ਸਕਦਾਕੁਝ ਪਾਠਕ ਸੋਚ ਸਕਦੇਕਿ ਕਿੱਤੇ ਕਿੱਤੇ ਅੰਗ੍ਰੇਜ਼ੀ ਸ਼ਬਦ ਪੰਜਾਬੀ ਲਫ਼ਜ਼ਾਂਦੀ ਥਾਂ ਕਿਉਂ ਵਰਤੇਹਨ? ਗੱਲ ਹੈ ਕਈਸ਼ੈਵਾਂ ਵਾਸਤੇ ਪੰਜਾਬੀ ਵਾਕ ਹੈ ਨਹੀਂ; ਫੇਰ ਨਹੀਂ ਤਾਂ ਲੇਖਕਨੂੰ ਘੜਣੇ ਪੈਂਦੇ ਜਾਂਜੇ ਹੁਣ ਆਮ ਪੰਜਾਬੀਵਿੱਚ ਦਾਖ਼ਲ ਹੋ ਚੁੱਕਾ, ਉਨ੍ਹਾਂਨੂੰ ਵਰਤਣਾ ਚਾਹੀਦਾ ਵੀ ਹੈ। ਪੰਜਾਬੀਦਾ ਰੂਪ ਹਰ ਸਾਲਬਦਲਦਾ ਹੈ।
ਇਸ ਤੋਂਇਲਾਵਾਂ ਮੈਂ ਸ਼ਾਇਦ ਇਹਕਹਿ ਸਕਦਾ ਕਿ ਜੋਪਹਿਲਾਂ ਹੀ ਜ਼ਬਰਦਸਤ ਹੈਨੂੰ ਹੋਰ ਜ਼ਬਰਦਸਤ ਬਣਾਉਣਵਾਸਤੇ ਵਿਿਚੱਤਰਵਾਦ ਤਫਸੀਲ ਦਾ ਫ਼ਾਇਦਾ ਲੈਣਾਚਾਹੀਦਾ ਹੈ, ਲਿਖਤ ਨੂੰਹੋਰ ਵੀ ਚਮਤਕਾਰੀ ਕਰਨਲਈ।
ਚੰਗੀ ਗਲਪ ਲਿਖਣਵਿੱਚ ਹਰ ਸੀਨ ਨੂੰਜ਼ਿਆਦੀ ਵਿਆਖਿਆ ਦੇਣੀ ਚਾਹੀਦੀ ਹੈਫੇਰ ਬਰਤਾਂਤ ਹੋਰ ਵੀ ਰਮਣੀਕਹੋ ਜਾਣੇ। ਕਿਦਾਰ ਦੇ ਰੂਪ ਲੀੜੇਜਾਂ ਸ਼ਕਲਾਂ ਨੂੰ ਹੋਰ ਬਿਓਰਾਦੇ ਸਕਦੇ ਨੇ। ਕਹਾਣੀਅਤੇ ਫ਼ਿਲਮ ਦਾ ਇਹ ਹੀਫ਼ਰਕ ਹੈ। ਲਿਖਾਰੀ ਨੂੰਤਸਵੀਰ ਸ਼ਬਦਾਂ ਨਾਲ਼ ਬਣਾਉਣੀ ਚਾਹੀਦੀਹੈ ਅਤੇ ਇਹ ਕਹਾਣੀਆਂਨੂੰ ਹੋਰ ਵੀ ਕਮਾਲਬਣਾਉਣ ਕਿਦਾਰਾਂ ਨੂੰ, ਉਨ੍ਹਾਂ ਦੇਆਲ਼ੇ ਦੁਆਲ਼ੇ ਨੂੰ ਵੇ
ਰਵੇ ਸਹਿਤਦੇ ਕੇ ਹੋਰ ਰੰਗੀਲਾਕਰ ਸਕਦੇ ਨੇ। ਪਰਇਹ ਤਾਂ ਸ਼ਾਇਦ ਮੈਂਛੋਟੀਆਂ ਗੱਲਾਂ ਕੱਢ ਰਿਹਾ ਹਾਂ।ਸੱਚ ਹੈ ਇਹ ਸੰਗ੍ਰਹਿਕਮਾਲ ਵਾਲ਼ਾ ਹੈ ਅਤੇ ਸਭਨੂੰ ਪੜ੍ਹਨਾ ਚਾਹੀਦਾ ਹੈ!
ਉਸ ਦਾ ਆਉਣਵਾਲ਼ਾ ਨਾਵਲ , ਅੱਧੇ ਚੰਨ ਦੀਚਾਨਣੀ ਨੂੰ ਵੀ ਚਾਨਾਲ਼ ਉਡੀਕਦੇ ਨੇ!
A Light in the Fog – A Contemporary Collection by Mohinderpal Dhaliwal
(Review by Roop Dhillon)
Today, outside, there is soft sunshine. In the garden, different trees and plants flutter in the gentle western breeze. The vibrant greenery and the many-colored flowers remind me of the day I went to Mohinderpal Singh Dhaliwal’s home, and through the quiet courtyard, I saw his garden appear just like this. The way the flowers of that place intoxicated me, in the same way the subjects of his story collection captivate readers.
Mohinderpal’s smiling face instantly leaves an impression, just like his writing style, which connects readers with him and takes them along on a beautiful, fulfilling journey. Dhaliwal Sahib is a master craftsman of realism in storytelling. He particularly shines in realism and historical fiction, especially novels. Dhundh Vich Jagdi Batti (A Light in the Fog) is his latest collection, and this was my first time reading his short stories.
So far, he has given the world twelve novels, four translations, and three other collections. The present work contains twenty-one stories, written in various styles and forms. Some are narrated in character voices, but more than half are told from the storyteller’s perspective. This diversity makes the collection rich and engaging, pulling the reader into reflection. Nearly every story contains a social message that forces the reader to deeply question their own actions and the consequences of society’s deeds. Like all good writers, Dhaliwal holds up a mirror before society—particularly Punjabi society—exposing its flaws. But not only Punjabi life; he also reflects upon global struggles and realities.
For instance, the title story Dhundh Vich Jagdi Batti speaks about refugees crossing from Africa by sea. In it, a refugee named Nizar loses his young daughter Bane to the dark depths of the ocean, because his people, hopeless, beg on shaky boats to reach Europe’s shores.
Other significant characters include Jenny, David, and Ranjit. Jenny and David’s tale parallels that of Nizar and Bane, except they emigrated from Germany to Britain. The central thread, however, is Ranjit’s viewpoint, through which we witness much. The imagery in this narrative is powerful.
Some stories are rooted in Britain—like Nava Banda (“The New Man,” about an alcoholic), Old is Gold (whether parents should be left in nursing homes), Born Again (a woman named Camilla), and Sudhar (about idleness amidst upheaval). Others are set in India—like Harami (the consequences of rape and lost honor). Thus, a wide range of life issues appear.
In Born Again, we encounter orphans; in Pehla Din, we glimpse early factory life in England and the bullying of newcomers, especially women. Thodi Jihi Qurbani (“A Small Sacrifice”) portrays an elderly man with dementia, a truth our society tries to hide. Vadhhu Kamra (“The Spare Room”) shows what one sacrifices when leaving home to earn abroad. Stories like Soldier remind us of the costs of war; Sauda reveals how some Indians marry abroad only to abandon their spouses for others—or for a visa. In Supriyan De Siwe women are forced into labor slavery. These stories strip back the facade, showing our real, unflattering faces. Sometimes the betrayers are not strangers but our own kith and kin—one’s sister, aunt, or uncle—as seen vividly in Maas Naal Latkde Nuh (“Daughters-in-law Hanging by Flesh”). The generational and cultural gaps, between countries and minds, come alive especially in Khusboo-e-Rishte (“The Fragrance of Relations”). Saki returns again to alcoholism, while Ajje Oho Theek Han (“They Are Still Okay”) confronts caste divides. The bondage of social appearances is exposed in Rubber Di Mohar (“The Rubber Stamp”) and Asin Kado Badlange (“When Will We Change?”). Wrong choices bringing wrong consequences is the theme of Pachtawa (“Regret”).
Across the collection, themes and treatments differ from story to story, but all are deeply engaging and present societal concerns with care and love.
The stories move briskly, and the Punjabi language is used with mastery. Some readers may wonder why English words sometimes replace Punjabi ones. The reality is: for many new phenomena, Punjabi simply has no equivalent. If English terms have already entered common Punjabi speech, writers must use them. After all, language changes year by year. Beyond this, one could suggest adding even more descriptive detail—vivid imagery in every scene might make the writing shine brighter still. For instance, characters and their surroundings could be fleshed out more richly. That is the difference between film and literature: a writer must paint pictures with words. This touch could make the work even more marvelous. But truly, these are minor quibbles. The truth is—this collection is extraordinary and must be read by all!
We eagerly await his forthcoming novel Adhe Chann Di Channani (“The Moonlight of a Half-Moon”) as well!

